ਪਟਿਆਲਾ, 26 ਫਰਵਰੀ ( ) ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦਾ 16ਵਾਂ ਸਲਾਨਾ ਸਮਾਗਮ ਅੱਜ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਣ ਜਾ ਰਿਹਾ ਹੈ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪ੍ਰੋਗਰਾਮ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਸ਼ਿਵ ਸੈਨਾ ਹਿੰਦੁਸਤਾਨ ਦੇ ਕੋਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਹੋਣ ਜਾ ਰਹੇ ਇਸ ਵਿਸ਼ਾਲ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਬਦਰੀਨਾਥ ਸਥਿਤ ਜੋਤਿਸ਼ ਪੀਠ ਦੇ ਸ਼ੰਕਰਾਚਾਰੀਆ ਵਾਸੂਦੇਵਾਨੰਦ ਮਹਾਰਾਜ ਅਤੇ ਸਵਾਮੀ ਰਿਤੇਸ਼ਵਰਾਨੰਦ ਮਹਾਰਾਜ ਜੀ ਮਹਾਰਾਜ ਪਟਿਆਲਾ ਪਹੁੰਚੇ ਗਏ ਹਨ ਅਤੇ ਹੋਰ ਵੀ ਸੰਤ ਮਹਾਤਮਾ ਪ੍ਰੋਗਰਾਮ ਵਾਲੀ ਥਾਂ *ਤੇ ਪਹੁੰਚ ਰਹੇ ਹਨ ।

ਪਵਨ ਕੁਮਨ ਗੁਪਤਾ ਨੇ ਦੱਸਿਆ ਕਿ ਵੱਖ ਵੱਖ ਰਾਜਾਂ ਤੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਅਤੇ ਵਰਕਰ ਪਟਿਆਲਾ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ੰਕਰਾਚਾਰੀਆ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਪ੍ਰਵਚਨਾਂ ਦਾ ਲਾਭ ਉਠਾਉਣਗੇ,

ਉਥੇ ਹੀ ਵੱਖ ਵੱਖ ਅਖਾੜਿਆਂ ਤੋਂ ਪਹੁੰਚੇ ਮਹਾਤਮਾ, ਮਹਾਂ ਮੰਡਲੇਸ਼ਵਰ ਅਤੇ ਹੋਰ ਸੰਤ ਆਦਿ ਆਪਣੇ ਪ੍ਰਵਚਨਾਂ ਨਾਲ ਸਨਾਤਨੀਆਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸੰਗਤਾਂ ਲਈ ਦੇਸੀ ਘਿਓ ਦੇ ਵੱਖ ਵੱਖ ਪ੍ਰਕਾਰ ਦੇ ਪਕਵਾਨ ਅਤੇ ਲੰਗਰ ਅਤੁੱਟ ਵਰਤਾਏ ਜਾਣਗੇ।

shriramhanumansewadal.com Shri Ram Hanuman Sewa Dal