ਵਿਸਾਖੀ ਦਿਹਾੜੇ ਤੇ ਅਤੇ ਸ਼੍ਰੀ ਹਨੂੰਮਾਨ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਸ਼੍ਰੀ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਰਾਸ਼ਟਰੀ ਚੇਅਰਮੈਨ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਪਟਿਆਲਾ ਦੇ ਸਨੌਰ ਰੋਡ ‘ਤੇ ਸਥਿਤ ਪਿੰਗਲਾ ਆਸ਼ਰਮ ਦਾ ਦੌਰਾ ਕੀਤਾ ਅਤੇ ਉੱਥੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਵਲੋ ਕੁਝ ਰਾਸ਼ਨ ਅਤੇ ਪਿੰਗਲਾ ਆਸ਼ਰਮ ਦੇ ਸੰਚਾਲਕ ਬਾਬਾ ਬਲਬੀਰ ਸਿੰਘ ਜੀ ਨੂੰ ਸੇਵਾ ਦੇ ਰੂਪ ਵਿੱਚ ਕੁਝ ਨਗਦ ਰਾਸ਼ੀ ਪ੍ਰਦਾਨ ਕੀਤੀ ਗਈ, ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਸਮੂਹ ਅਹੁਦੇਦਾਰਾਂ ਨੂੰ ਪਿੰਗਲਾ ਆਸ਼ਰਮ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸ਼੍ਰੀ ਪਵਨ ਗੁਪਤਾ ਜੀ ਨੇ ਪਿੰਗਲਾ ਆਸ਼ਰਮ ਦਾ ਦੌਰਾ ਕਰਕੇ ਬਾਬਾ ਬਲਬੀਰ ਸਿੰਘ ਜੀ ਦੀ ਨਿਭਾਈ ਜਾ ਰਹੀ ਇਸ ਸੇਵਾ ਅਤੇ ਆਸ਼ਰਮ ਦੇ ਪ੍ਰਬੰਧਕੀ ਕਾਰਜਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਪੰਜਾਬ ਦੇ ਚੇਅਰਮੈਨ ਸ਼੍ਰੀ ਜਗਦੀਸ਼ ਰਾਏਕਾ ਜੀ, ਪੰਡਿਤ ਸ਼ਿਵ ਭਾਰਦਵਾਜ ਜੀ ਪੰਜਾਬ ਪ੍ਰਧਾਨ, ਸ. ਪੰਡਿਤ ਬਦਰੀ ਪ੍ਰਸਾਦ ਜੀ ਸੂਬਾ ਜਨਰਲ ਸਕੱਤਰ ਸ਼੍ਰੀ ਹੇਮਰਾਜ ਗੋਇਲ ਜੀ ਜਿਲ੍ਹਾ ਪ੍ਰਧਾਨ ਪਟਿਆਲਾ ਅਤੇ ਰਾਸ਼ਟਰੀ ਸਲਾਹਕਾਰ (ਰਾਸ਼ਟਰੀ ਪ੍ਰਧਾਨ) ਸ਼੍ਰੀ ਧੀਰਜ ਗੋਇਲ ਜੀ, ਪ੍ਰਸਿੱਧ ਸਮਾਜ ਸੇਵੀ ਆਦਿ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਵਾਰ ਸ੍ਰੀ ਰਾਮ ਹਨੂੰਮਾਨ ਸੇਵਾ ਦਲ ਵੱਲੋਂ ਸ੍ਰੀ ਹਨੂੰਮਾਨ ਜੀ ਦਾ ਜਨਮ ਦਿਹਾੜਾ ਪਿੰਗਲਵਾੜਾ ਸਨੌਰ ਰੋਡ ਵਿਖੇ ਸ੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਕਰਕੇ ਮਨਾਇਆ ਜਾਵੇਗਾ ਅਤੇ ਇਸ ਮੌਕੇ ਲੱਡੂ ਵੀ ਚੜ੍ਹਾਏ ਜਾਣਗੇ |